ਨਵੀਂ ਦਿੱਲੀ, 8 ਅਪ੍ਰੈਲ – ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਰੋਡ ਸ਼ੋਅ ‘ਚ ਜਾਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਆਪਣੇ ਟਵੀਟ ਵਿਚ ਮਨਜਿੰਦਰ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਚਰਨਜੀਤ ਚੰਨੀ ਉੱਪਰ ਨਿਸ਼ਾਨਾ ਸਾਧਦੇ ਸਨ ਕਿ ਚਰਨਜੀਤ ਚੰਨੀ ਹੈਲੀਕਾਪਟਰ ਤੋਂ ਨਹੀ ਉਤਰਦੇ ਤੇ ਹਰ ਜਗ੍ਹਾ ਪੰਜਾਬ ਸਰਕਾਰ ਦੇ ਪੈਸੇ ਉੱਪਰ ਘੁੰਮ ਰਹੇ ਹਨ। ਅੱਜ ਓਹੀ ਭਗਵੰਤ ਮਾਨ ਕਰਜ਼ ‘ਚ ਡੁੱਬੇ ਪੰਜਾਬ ਦੇ ਹੈਲੀਕਾਪਟਰ ਉੱਤੇ ਅਰਵਿੰਦ ਕੇਜਰੀਵਾਲ ਨਾਲ ਹਿਮਾਚਲ ਪ੍ਰਦੇਸ਼ ਵਿਚ ਚੋਣ ਪ੍ਰਚਾਰ ਲਈ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।