ਕਾਂਗੋ ਲੋਕਤੰਤਰੀ ਗਣਰਾਜ ਦੀ ਰਾਜਧਾਨੀ ਕਿਨਸ਼ਾਸਾ ਵਿਚ ਸਥਿਤ ਇਕ ਪੈਰੀਫਿਰਲ ਕਮਿਊਨ ਕਿਮਬਨਸੇਕੇ ’ਚ ਵਾਪਰੇ ਇਕ ਟ੍ਰੈਫਿਕ ਹਾਦਸੇ ਦੌਰਾਨ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ। ਕਿਮਬਨਸੇਕੇ ਦੇ ਮੇਅਰ ਜੀਨੋਟ ਕੈਨਨ ਮੁਤਾਬਕ ਨਦਜਿਲੀ ਹਵਾਈ ਅੱਡੇ ਤੋਂ ਆ ਰਹੇ ਇਕ ਡੰਪ ਟਰੱਕ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਦਿਤੀ। ਸਥਾਨਕ ਅਧਿਕਾਰੀਆਂ ਅਨੁਸਾਰ ਪੀੜਤਾਂ ਦੀਆਂ ਲਾਸ਼ਾਂ ਨੂੰ ਲੀਮੇਟ ਦੇ ਆਸ ਪਾਸ ਦੇ ਕਮਿਊਨ ਵਿਚ ਸਥਿਤ ਇਕ ਹਸਪਤਾਲ ਦੇ ਮੁਰਦਾਘਰ ਵਿਚ ਲਿਜਾਇਆ ਗਿਆ। ਕਿਨਸ਼ਾਸਾ ਦੇ ਸ਼ਹਿਰ ਵਿਚ ਨਿਯਮਿਤ ਤੌਰ ‘ਤੇ ਡਰਾਈਵਰਾਂ ਦੀ ਅਣਗਹਿਲੀ ਅਤੇ ਵਾਹਨਾਂ ਦੀ ਮਾੜੀ ਸਥਿਤੀ ਕਾਰਨ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।