ਸਤਲੁਜ ਦਰਿਆ ਦੇ ਨੇੜੇ ਵਸੇ ਲੋਕ ਹੋ ਜਾਣ ਸਾਵਧਾਨ, ਭਾਖੜਾ ਡੈਮ ਤੋਂ ਛੱਡਿਆ ਜਾਵੇਗਾ ਪਾਣੀ

13 ਜੂਨ ਯਾਨੀ ਕਿ ਭਲਕੇ ਭਾਖੜਾ ਡੈਮ ਤੋਂ 26500 ਕਿਉਸਿਕ ਪਾਣੀ ਛੱਡਿਆ ਜਾਵੇਗਾ ਤੇ ਨੰਗਲ ਡੈਮ ਰਾਹੀਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। ਦੱਸ ਦਈਏ ਕਿ ਸਵੇਰੇ 6 ਵਜੇ ਭਾਖੜਾ ਡੈਮ ਤੋਂ ਇਹ ਪਾਣੀ ਛੱਡਿਆ ਜਾਵੇਗਾ। ਸਤਲੁਜ ਦਰਿਆ ਵਿੱਚ ਨੰਗਲ ਡੈਮ ਰਾਹੀਂ, ਨੱਕੀਆਂ ਰਾਹੀਂ, ਰੋਪੜ ਥਰਮਲ escape ਰਾਹੀਂ ਅਤੇ ਲੋਹੰਡ ਖੱਡ ਸਮੇਤ ਕੁੱਲ 20000 ਕਿਉਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਸਕਦਾ ਹੈ। ਜੋਂ ਕੇ ਵੱਧ ਕੇ 27000 ਕੀਉਸਿਕ ਤੱਕ ਵੀ ਜਾ ਸਕਦਾ ਹੈ। ਇਹ ਫੈਸਲਾ ਟੈਕਨੀਕਲ ਕਮੇਟੀ ਦੀ 28 ਮਈ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ। ਇਸ ਲਈ ਬੀਬੀਐਮਬੀ ਦੇ ਡਿਪਟੀ ਚੀਫ ਵਾਟਰ ਰੈਗੂਲੇਸ਼ਨ ਵੱਲੋਂ ਵੱਖ-ਵੱਖ ਅਫਸਰਾਂ ਨੂੰ ਚਿੱਠੀ ਕੱਢ ਕੇ ਅਗਾਂਹ ਸੂਚਨਾ ਦਿੱਤੀ ਗਈ ਹੈ। ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਦੇ ਵਿੱਚ ਮੁਨਿਆਦੀ ਕਰਵਾ ਕੇ ਦੇਣ ਲਈ ਪ੍ਰਸ਼ਾਸਨ ਵੱਲੋਂ ਆਖਿਆ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਅਪੀਲ ਕੀਤੀ ਹੈ ਕੇ ਉਹ ਛੱਡੇ ਜਾਣ ਵਾਲੇ ਪਾਣੀ ਕਾਰਨ ਭੈਭੀਤ ਨਾ ਹੋ, ਅਫਵਾਹਾਂ ਤੋਂ ਬਚਣ। ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪੱਤਰ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐੱਮਬੀ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ।

Leave a Reply

Your email address will not be published. Required fields are marked *