ਫਿਲੋਰ ਜੀ ਟੀ ਰੋਡ ਰਾਮਗੜ ਬਾਈਪਾਸ ਤੇ ਕੂਕਾ ਟਰੇਡਰ ਨਾਂਅ ਦੀ ਦੁਕਾਨ ਤੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸਟਰ ਤੋੜ ਕੇ ਲੱਖਾਂ ਰੁਪਏ ਦੇ ਸਮਾਨ ਚੋਰੀ ਕਰ ਲਿਆ।ਦੁਕਾਨ ਦੇ ਮਾਲਿਕ ਹਰਜੀਤ ਸਿੰਘ ਨੇ ਦਸਿਆ ਕਿ ਅੱਜ ਤੜਕੇ ਤਕਰੀਬਨ 2 ਵਜੇ ਦੇ ਕਰੀਬ ਇੱਕ ਕਾਲੇ ਰੰਗ ਦੀ ਸਕਾਰਪਿਓ ਵਿੱਚ ਚੋਰ ਉਨਾਂ ਦੀ ਦੁਕਾਨ ਤੇ ਆਏ ਚੋਰਾਂ ਨੇ ਪਹਿਲਾ ਸ਼ਟਰ ਤੋੜਿਆ। ਫਿਰ ਦੁਕਾਨ ਅੰਦਰ ਦਾਖਿਲ਼ ਹੋਏ ਤੇ ਉਨਾਂ ਦੇ 2 ਲੱਖ ਦੇ ਬੈਂਟਰੇ ਅਤੇ 50 ਹਜ਼ਾਰ ਦੇ ਇੰਨਵਾਰਟਰ ਅਤੇ 20000 ਰੁਪਏ ਕੈਸ਼ ਅਤੇ ਜਾਂਦੇ ਸਮੇਂ ਦੁਕਾਨ ‘ਚ ਲੱਗੇ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ। ਜਿਸ ਸਬੰਧੀ ਉਨਾਂ ਨੇ ਥਾਣਾ ਫਿਲੌਰ ਵਿਖੇ ਇਤਲਾਹ ਦਿੱਤੀ ।ਥਾਣਾ ਫਿਲੋਰ ਦੀ ਪੁਲਿਸ ਨੇ ਘਟਨਾ ਸਥਲ ਤੇ ਆ ਕੇ ਮੌਕਾ ਦੇੇਖੀਆ।ਦੁਕਾਨ ਮਾਲਿਕ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਨਾਂ ਦਾ ਸਮਾਨ ਵਾਪਿਸ ਕਰਵਾਇਆ ਜਾਵੇ। ਇਹ ਚੋਰੀ ਦੀ ਸਾਰੀ ਘਟਨਾ ਦੁਕਾਨ ਦੇ ਆਸੇ ਪਾਸੇ ਲੱਗੇ ਸੀ ਸੀ ਟੀ ਵੀ ਕੈਮਰੀਆ ਵਿੱਚ ਕੈਦ ਹੋ ਗਈ।