ਲੁਧਿਆਣਾ ‘ਚ ਇਕ ਨੌਜਵਾਨ ਵਿਆਹ ਦਾ ਲਾਰਾ ਲਗਾ ਕੇ ਇਕ ਲੜਕੀ ਨੂੰ ਹੋਟਲ ‘ਚ ਲੈ ਗਿਆ। ਉਥੇ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਨ੍ਹਾਂ ਨੇ ਲੜਕੀ ਦੀ ਨਗਨ ਵੀਡੀਓ ਵੀ ਬਣਾਈ। ਕਿਸੇ ਤਰ੍ਹਾਂ ਉਕਤ ਨੌਜਵਾਨਾਂ ਤੋਂ ਪਿੱਛਾ ਛੁਡਾ ਕੇ ਲੜਕੀ ਕਮਰੇ ਵਿਚੋਂ ਭੱਜ ਗਈ ਤੇ ਆਪਣੇ ਘਰ ਆ ਗਈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਨੈਸ਼ਨਲ ਇੰਡਸਟਰੀਜ਼ ਈ-127, ਫੇਜ਼-4 ਮੈਟਰੋ ਰੋਡ ਵਿਖੇ ਕੰਮ ਕਰਦੀ ਹੈ। ਮੁਲਜ਼ਮ ਕੁਲਦੀਪ ਵੀ ਇਸੇ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦੀ ਕੁਲਦੀਪ ਨਾਲ ਦੋਸਤੀ ਹੋ ਗਈ। ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਵਿਆਹ ਦੇ ਬਹਾਨੇ ਕੁਲਦੀਪ 27 ਮਈ ਨੂੰ ਉਸ ਨੂੰ ਆਪਣੇ ਦੋਸਤ ਮਨੀ ਉਰਫ਼ ਰਮਨ ਨਾਲ ਹੋਟਲ ਲੈ ਗਿਆ। ਉਨ੍ਹਾਂ ਨੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਵੀਡੀਓ ਬਣਾ ਲਈ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਵਾਰੀ-ਵਾਰੀ ਬਲਾਤਕਾਰ ਕੀਤਾ। ਪੀੜਤਾ ਨੇ ਦੱਸਿਆ ਕਿ ਉਸ ਨੇ ਕਿਸੇ ਤਰ੍ਹਾਂ ਦਰਵਾਜ਼ੇ ਦੀ ਚਾਬੀ ਲੈ ਕੇ ਤਾਲਾ ਖੋਲ੍ਹਿਆ ਅਤੇ ਹੋਟਲ ਤੋਂ ਭੱਜ ਕੇ ਆਪਣੇ ਘਰ ਪਹੁੰਚ ਗਈ। ਪੀੜਤਾ ਅਨੁਸਾਰ ਦੋਵੇਂ ਦੋਸ਼ੀ ਅਜੇ ਫਰਾਰ ਹਨ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਡੀ, 506 ਤਹਿਤ ਕੇਸ ਦਰਜ ਕਰ ਲਿਆ ਹੈ।