ਯੂਟਿਊਬਰ ਅਰਮਾਨ ਮਲਿਕ ਬਿੱਗ ਬੌਸ ਓਟੀਟੀ ਵਿੱਚ ਆਏ ਹਨ, ਉਦੋਂ ਤੋਂ ਉਹ ਸੁਰਖੀਆਂ ਵਿੱਚ ਹਨ । ਜ਼ਿਆਦਾਤਰ ਉਹ ਆਪਣੇ ਦੋ ਵਿਆਹਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ । ਅਰਮਾਨ ਮਲਿਕ ਇਸ ਸਮੇਂ ਟ੍ਰੋਲਰਸ ਦੇ ਨਿਸ਼ਾਨੇ ‘ਤੇ ਹਨ। ਇਸ ਸ਼ੋਅ ਵਿੱਚ ਉਹ ਆਪਣੀਆਂ ਦੋ ਪਤਨੀਆਂ ਨਾਲ ਆਏ ਸਨ ਪਰ ਹੁਣ ਸ਼ੋਅ ਵਿੱਚ ਐਂਟਰੀ ਕਰਨ ਤੋਂ ਬਾਅਦ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਸ਼ੋਅ ਤੋਂ ਬਾਹਰ ਹੋ ਗਈ ਹੈ ਅਤੇ ਕ੍ਰਿਤਿਕਾ ਉਨ੍ਹਾਂ ਦੇ ਨਾਲ ਹੈ। ਹੁਣ ਪਾਇਲ ਨੇ ਆਪਣੇ ਲੇਟੈਸਟ ਬਲੌਗ ਵਿੱਚ ਕੁਝ ਅਜਿਹਾ ਕਿਹਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਕਾਫੀ ਹੈਰਾਨ ਕਰਨ ਵਾਲਾ ਹੈ। ਦਰਅਸਲ, ਪਾਇਲ ਮਲਿਕ ਨੇ ਆਪਣੇ ਤਾਜ਼ਾ ਬਲਾਗ ਵਿੱਚ ਕਿਹਾ ਕਿ ਉਹ ਅਰਮਾਨ ਮਲਿਕ ਤੋਂ ਤਲਾਕ ਲੈਣਾ ਚਾਹੁੰਦੀ ਹੈ। ਅਰਮਾਨ ਹਾਲੇ ਵੀ ਇਸ ਸ਼ੋਅ ਵਿੱਚ ਬਣੇ ਹੋਏ ਹਨ, ਪਰ ਪਾਇਲ ਸ਼ੋਅ ਤੋਂ ਬਾਹਰ ਹੋ ਚੁੱਕੀ ਹੈ ਤੇ ਲਗਾਤਾਰ ਟਰੋਲਿੰਗ ਦਾ ਸਾਹਮਣਾ ਕਰ ਰਹੀ ਹੈ ਨਾਲ ਹੀ ਉਸਨੂੰ ਆਪਣੇ ਬੱਚਿਆਂ ਦੇ ਲਈ ਵੀ ਬਹੁਤ ਕੁਝ ਸੁਣਨਾ ਪੈ ਰਿਹਾ ਹੈ। ਸ਼ੋਅ ਤੋਂ ਬਾਹਰ ਆਉਣ ਦੇ ਬਾਅਦ ਪਾਇਲ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹਨ, ਜਿਨ੍ਹਾਂ ਤੋਂ ਹੁਣ ਉਹ ਪਰੇਸ਼ਾਨ ਹੋ ਚੁੱਕੀ ਹੈ ਤੇ ਇਸਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਇਸ ਤੋਂ ਅੱਗੇ ਪਾਇਲ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕ੍ਰਿਤਿਕਾ ਜੈਦ ਬਿਨ੍ਹਾਂ ਨਹੀਂ ਰਹਿ ਸਕਦੀ, ਇਸ ਲਈ ਹੋ ਸਕਦਾ ਹੈ ਕਿ ਉਹ ਉਸਨੂੰ ਆਪਣੇ ਕੋਲ ਰੱਖੇ। ਮੈਂ ਆਪਣੇ ਤਿੰਨ ਬੱਚਿਆਂ ਨਾਲ ਲੈ ਕੇ ਚੱਲੀ ਜਾਵਾਂਗੀ। ਪਾਇਲ ਨੇ ਕਿਹਾ ਕਿ ਅਸੀਂ ਤਿੰਨ ਵੱਖਰੇ ਹੋਵਾਂਗੇ, ਜਾਂ ਫਿਰ ਅਸੀਂ ਦੋ ਵੱਖਰੇ ਹੋਵਾਂਗੇ, ਮੈਨੂੰ ਨਹੀਂ ਪਤਾ, ਉਹ ਸਾਰੇ ਫੈਸਲਾ ਕਰਨਗੇ। ਕਿਉਂਕਿ ਮਾਪੇ ਇਹ ਸਭ ਸੁਣ ਸਕਦੇ ਹਨ, ਅਸੀਂ ਇਹ ਸਭ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ। ਅਸੀਂ ਅਜਿਹੀ ਥਾਂ ‘ਤੇ ਸ਼ਿਫਟ ਹੋਵਾਂਗੇ ਜਿੱਥੇ ਲੋਕ ਸਾਨੂੰ ਜਾਣਦੇ ਵੀ ਨਹੀਂ ਹੋਣਗੇ। ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਹਨ ਜੋ ਮੈਂ ਦੱਸ ਨਹੀਂ ਸਕਦੀ। ਜਿਹੜੇ ਸਾਨੂੰ ਸਮਝਦੇ ਸਨ ਉਹ ਲੋਕ ਵੀ ਹੁਣ ਸਾਡੇ ਬਾਰੇ ਚੰਗਾ ਮਾੜਾ ਬੋਲ ਰਹੇ ਹਨ।