ਜ਼ਿਲ੍ਹੇ ਦੀ ਤਹਿਸੀਲ ਜ਼ੀਰਾ ਦਾ ਇਕ ਕਲਯੁਗੀ ‘ਪਾਸਟਰ ਮਾਮਾ ‘ ਪ੍ਰਭੂ ਦੀ ਬੰਦਗੀ ਦੇ ਨਾਂ ‘ਤੇ ਆਪਣੀ ਭਾਣਜੀ ਨੂੰ ਪਹਾੜਾਂ ‘ਤੇ ਲੈ ਗਿਆ ਤੇ ਕਥਿਤ ਤੌਰ ‘ਤੇ ਉਥੇ ਇਕ ਹੋਟਲ ‘ਚ ਉਸ ਦਾ ਜਬਰ ਜਨਾਹ ਕਰਦਾ ਰਿਹਾ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਉਕਤ ਲੜਕੀ ਦੇ ਪਾਸਟਰ ਮਾਮੇ ਖਿਲਾਫ 64 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਲੜਕੀ ਨੇ ਦੱਸਿਆ ਕਿ ਉਸ ਦੀ ਮੰਮੀ ਦੀ ਭੂਆ ਦਾ ਲੜਕਾ ਲਖਵਿੰਦਰ ਸਿੰਘ ਜੋ ਉਸ ਦਾ ਰਿਸ਼ਤੇ ਵਿਚ ਮਾਮਾ ਲੱਗਦਾ ਹੈ, ਜੋ ਪਾਸਟਰ ਸੀ। ਉਹ ਤੇ ਉਸ ਦਾ ਮਾਮਾ ਪਹਿਲਾਂ ਵੀ ਅਕਸਰ ਹੀ ਬੰਦਗੀ ਲਈ ਇਕੱਠੇ ਜਾਂਦੇ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਮਾਮੇ ਲਖਵਿੰਦਰ ਸਿੰਘ ਮਿਤੀ 15 ਜੁਲਾਈ 2024 ਨੂੰ ਉਸ ਨੂੰ ਬੰਦਗੀ ਲਈ ਘਰੋਂ ਲੈ ਗਿਆ, ਜੋ ਉਸ ਨੂੰ ਹਿਮਾਚਲ ਦੇ ਹੋਟਲ ‘ਚ ਕਿਤੇ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਪੀੜਤਾ ਦੇ ਬਿਆਨਾਂ ’ਤੇ ਉਕਤ ਪਾਸਟਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।