ਪਟਿਆਲਾ ਸੜਕ ’ਤੇ ਪੈਂਦੇ ਪਿੰਡ ਫਤਿਹਪੁਰ ਦੇ ਬੱਸ ਸਟੈਂਡ ਤੇ ਪੰਜਾਬ ਰੋਡਵੇਜ਼ ਦੀ ਚੰਡੀਗੜ੍ਹ ਤੋਂ ਹਿਸਾਰ ਜਾ ਰਹੀ ਬੱਸ ਦਾ ਟਿੱਪਰ ਨਾਲ ਭਿਆਨਕ ਟੱਕਰ ਹੋ ਗਈ ਹੈ। ਇਸ ਟੱਕਰ ਦੇ ਨਾਲ ਬੱਸ ਦਾ ਡਰਾਈਵਰ ਹਰਦੀਪ ਸਿੰਘ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸਮਾਣਾ ਦੇ ਸਰਕਾਰੀ ਸਿਵਲ ਹਸਪਤਾਲ ਲਿਆਂਦਾ ਗਿਆ। ਮੌਕੇ ਉੱਪਰ ਹਾਦਸੇ ਵਾਲੀ ਜਗ੍ਹਾ ਤੋਂ ਸੀਨੀਅਰ ਮੈਡੀਕਲ ਅਧਿਕਾਰੀ ਡਾਕਟਰ ਜਤਿੰਦਰ ਲੰਘ ਰਹੇ ਸੀ। ਉਹਨਾਂ ਵਲੋਂ ਆਪਣੀ ਗੱਡੀ ਵਿਚ ਡਰਾਈਵਰ ਨੂੰ ਬਿਠਾ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਰਾਈਵਰ ਦੇ ਅਨੁਸਾਰ ਸਾਹਮਣੇ ਆ ਰਹੇ ਟਿੱਪਰ ਅਤੇ ਟਰੱਕ ਵਾਲੇ ਇੱਕ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੇ ਚਲਦੇ ਜਦੋਂ ਸਾਹਮਣਿਓ ਇੱਕ ਟਿੱਪਰ ਆਇਆ ਤਾਂ ਉਸਦੇ ਵੱਲੋਂ ਕੱਟ ਮਾਰਿਆ ਗਿਆ ਤਾਂ ਬਸ ਦੇ ਨਾਲ ਉਸਦੀ ਫੇਂਟ ਵੱਜ ਗਈ ਜਿਸ ਦੇ ਚਲਦੇ ਇਹ ਹਾਦਸਾ ਹੋਇਆ। ਹਾਲਾਂਕਿ ਹਾਦਸੇ ਵਿਚ ਸਵਾਰੀਆਂ ਦੇ ਜ਼ਖ਼ਮੀ ਹੋ ਗਈਆਂ ਹਨ।