ਚੰਡੀਗੜ੍ਹ, 10 ਸਤੰਬਰ – ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ 11 ਸਤੰਬਰ ਨੂੰ ਜੈਨ ਧਰਮ ਦੇ ਪ੍ਰਮੁੱਖ ਤਿਉਹਾਰ ਸੰਬਤਸਰੀ ਦੇ ਸਬੰਧ ਵਿਚ ਸਾਰੇ ਜ਼ਿਲਿ੍ਹਆਂ ਵਿਚ ਮੀਟ ਦੀਆ ਦੁਕਾਨਾਂ/ਸਲਾਟਰ ਹਾਊਸ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਆਦੇਸ਼ 19 ਸਤੰਬਰ ਨੂੰ ਅਨੰਤ ਚਤੁਰਥੀ ਦੇ ਸਬੰਧ ਵਿਚ ਵੀ ਜਾਰੀ ਰਹਿਣਗੇ। ਇਸ ਪੱਤਰ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਅਤੇ ਡਿਪਟੀ ਕਮਿਸ਼ਨਰ ਜਲੰਧਰ ਘਣਸ਼ਾਮ ਥੋਰੀ ਨੇ ਵੀ ਆਦੇਸ਼ ਦਿੰਦਿਆ ਕਿਹਾ ਕਿ 11 ਸਤੰਬਰ ਨੂੰ ਜ਼ਿਲ੍ਹੇ ਦੀ ਹੱਦ ਅੰਦਰ ਮੀਟ ਮੁਰਗੇ ਦੀਆਂ ਦੁਕਾਨਾਂ ਬੰਦ ਰਹਿਣਗੀਆ ਜਦਕਿ ਹੋਟਲਾਂ, ਰੈਸਟੋਰੈਂਟਾਂ ‘ਚ ਮੀਟ ਮੁਰਗਾ ਨਹੀਂ ਪਰੋਸਿਆ ਜਾਵੇਗਾ।ਇਨ੍ਹਾਂ ਦਿਨਾਂ ‘ਤੇ ਢਾਬੇ ਅਤੇ ਅਹਾਤਿਆ ‘ਚ ਵੀ ਮੀਟ, ਆਂਡੇ ਪਰੋਸਣ ‘ਤੇ ਰੋਕ ਰਹੇਗੀ।