ਚੰਡੀਗੜ੍ਹ, 14 ਅਕਤੂਬਰ – ਕੇਂਦਰ ਵੱਲੋਂ ਪੰਜਾਬ ਵਿਚ ਬੀ.ਐੱਸ.ਐੱਫ ਦਾ ਅਧਿਕਾਰ ਖੇਤਰ ਵਧਾਉਣ ‘ਤੇ ਬੋਲਦਿਆ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਭਾਜਪਾ ਨਾਲ ਹਨ। ਪਹਿਲਾਂ ਉਹ ਝੋਨੇ ਦੀ ਖਰੀਦ ‘ਚ ਦੇਰੀ ਕਰਵਾਉਣ ਲਈ ਦਿੱਲੀ ਗਏ ਸਨ ਤੇ ਹੁਣ ਇਹ…। ਜੇ ਤੁਸੀ ਪੰਜਾਬ ‘ਚ ਬੀ.ਐੱਸ.ਐੱਫ ਤਾਇਨਾਤ ਕਰਦੇ ਹੋ ਤਾਂ ਇਹ ਤੁਹਾਡੇ ਪੰਜਾਬ ‘ਚ ਰਾਜਪਾਲ ਸ਼ਾਸਨ ਲਾਗੂ ਕਰਨ ਦੇ ਮਕਸਦ ਨੂੰ ਦਰਸਾਉਂਦਾ ਹੈ। ਪਰਗਟ ਸਿੰਘ ਮੁਤਾਬਿਕ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ 2022, 2024 ਦੀਆਂ ਚੋਣਾਂ ਲਈ ਉਹ ਪੰਜਾਬ ਨੂੰ ਅਲੱਗ ਅਲੱਗ ਦਿਸ਼ਾਵਾਂ ‘ਚ ਨਾ ਲਿਜਾਵੇ।ਅਸੀਂ ਕਿਸੇ ਨੂੰ ਵੀ ਪੰਜਾਬ ਨੂੰ ਫਿਰਕੂ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ।