ਨਵੀਂ ਦਿੱਲੀ, 2 ਨਵੰਬਰ – ਭਾਰਤ ਸਰਕਾਰ ਨੇ ਦੀਵਾਲੀ ਦਾ ਤੋਹਫਾ ਦਿੰਦੇ ਹੋਏ 10 ਪਾਕਿਸਤਾਨੀ ਮਛੇਰਿਆ ਨੂੰ ਰਿਹਾਅ ਕੀਤਾ ਹੈ। ਗੁਜਰਾਤ ਦੀ ਕੱਛ-ਭੁੱਜ ਕੇਂਦਰੀ ਜੇਲ੍ਹ ਤੋਂ ਇਨ੍ਹਾਂ ਮਛੇਰਿਆ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ-ਵਾਹਗਾ ਸਰਹੱਦ ਲਿਆਂਦਾ ਗਿਆ, ਜਿੱਥੇ ਕਿ ਲੋੜੀਂਦੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਬੀ.ਐੱਸ.ਐੱਫ ਨੇ ਮਛੇਰਿਆ ਨੂੰ ਪਾਕਿਸਤਾਨੀ ਰੇਂਜਰਜ਼ ਦੇ ਹਵਾਲੇ ਕਰ ਦਿੱਤਾ।