ਚੰਨੀ ਤੇ ਸਿੱਧੂ ਨੇ ਇਕੱਠਿਆ ਕੇਦਾਰਨਾਥ ਧਾਮ ਦੇ ਕੀਤੇ ਦਰਸ਼ਨ

ਦੇਹਰਾਦੂਨ, 2 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕੱਠਿਆ ਕੇਦਾਰਨਾਥ ਧਾਮ ਨਤਮਸਤਕ ਹੋ ਕੇ ਭਗਵਾਨ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਵੀ ਮੌਜੂਦ ਸਨ।ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਨੇ ਇਕੱਠਿਆ ਤਸਵੀਰਾਂ ਖਿਚਵਾਈਆਂ ਤੇ ਦੋਵੇਂ ਪੂਰੀ ਤਰਾਂ ਇੱਕਜੁੱਟ ਨਜ਼ਰ ਆਏ। ਇਸ ਤੋਂ ਪਹਿਲਾਂ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਨੇ ਦੇਹਰਾਦੂਨ ਵਿਖੇ ਹਰੀਸ਼ ਰਾਵਤ ਨਾਲ ਵੀ ਮੁਲਾਕਾਤ ਕੀਤੀ।

Leave a Reply

Your email address will not be published. Required fields are marked *