ISIS ਨੇ ਲਈ ਕਾਬੁਲ ਦੇ ਹਸਪਤਾਲ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ

ਕਾਬੁਲ, 3 ਨਵੰਬਰ – ਅਫਗਾਨਿਸਤਾਨ ਦੇ ਕਾਬੁਲ ਵਿਖੇ ਮੰਗਲਵਾਰ ਨੂੰ ਇੱਕ ਮਿਲਟਰੀ ਹਸਪਤਾਲ ਉੱਪਰ ਹੋਏ ਹਮਲੇ ‘ਚ 19 ਲੋਕਾਂ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜਦਕਿ 50 ਦੇ ਕਰੀਬ ਜਖਮੀਂ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਦੇ ਵਿਰੋਧੀ ISIS ਨੇ ਲਈ ਹੈ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ISIS ਵਿਦਰੋਹੀ ਹਸਪਤਾਲ ‘ਚ ਡਾਕਟਰਾਂ, ਨਾਗਰਿਕਾਂ ਅਤੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਨਾਲ ਹੀ ਦਾਅਵਾ ਕੀਤਾ ਕਿ ਤਾਲਿਬਾਨ ਨੇ 15 ਮਿੰਟ ਦੇ ਅੰਦਰ ਹਮਲੇ ਨੂੰ ਨਾਕਾਮ ਕਰ ਦਿੱਤਾ।

Leave a Reply

Your email address will not be published. Required fields are marked *