ਚੰਡੀਗੜ੍ਹ, 23 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉੱਪਰ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਸੁਖਬੀਰ ਬਾਦਲ ਮੁਤਾਬਿਕ ਚੰਨੀ ਅਤੇ ਕੇਜਰੀਵਾਲ ਦੋਵੇਂ ਨਕਲੀ ਹਨ। ਕੇਜਰੀਵਾਲ ਜੋ ਵਾਅਦੇ ਪੰਜਾਬ ਕਰ ਰਹੇ ਹਨ, ਉਹ ਵਾਅਦੇ ਪਹਿਲਾਂ ਦਿੱਲੀ ‘ਚ ਪੂਰੇ ਕਰਨ ਦੀ ਗਾਰੰਟੀ ਲੈਣ।