ਪੈਰਿਸ, 25 ਨਵੰਬਰ – ਫਰਾਂਸ ਤੋਂ ਇੰਗਲੈਂਡ ਜਾਣ ਵਾਲੀ ਕਿਸ਼ਤੀ ਦੇ ਇੰਗਲਿਸ਼ ਚੈਨਲ ‘ਚ ਪਲਟਣ ਕਾਰਨ 31 ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕਿਸ਼ਤੀ ਦੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੌਰਾਨ ਹੋਇਆ।ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਿਨਨ ਨੇ ਦੱਸਿਆ ਕਿ 34 ਲੋਕਾਂ ਦੇ ਡੁੱਬਣ ਦੀ ਖਬਰ ਹੈ। ਪ੍ਰਸ਼ਾਸਨ ਨੂੰ 31 ਲਾਸ਼ਾਂ ਬਰਾਮਦ ਹੋਈਆਂ ਹਨ ਜਦਕਿ 2 ਨੂੰ ਬਚਾ ਲਿਆ ਗਿਆ ਹੈ ਤੇ ਇੱਕ ਅਜੇ ਲਾਪਤਾ ਹੈ। ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਮ੍ਰਿਤਕ ਕਿਸ ਦੇਸ਼ ਦੇ ਹਨ।