ਅੰਮ੍ਰਿਤਸਰ, 25 ਨਵੰਬਰ – ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਪਰਨੀਤ ਕੌਰ ਵੀ ਜਲਦ ਭਾਜਪਾ ਲਈ ਪ੍ਰਚਾਰ ਕਰਨਗੇ। ਭਾਜਪਾ ਦੇ ਸੰਪਰਕ ‘ਚ ਕਈ ਰਾਜਨੀਤਿਕ ਪਾਰਟੀਆਂ ਦੇ ਵੱਡੇ ਲੀਡਰ ਹਨ ਤੇ ਭਾਜਪਾ ‘ਚ ਕਈ ਵੱਡੇ ਲੀਡਰ ਸ਼ਾਮਿਲ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨਾਲ ਸੀਟਾਂ ਦੀ ਵੰਡ ‘ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਕੇਂਦਰ ਨੇਤਰਤਵ ਕਰੇਗਾ। ਅਸੀਂ 117 ਸੀਟਾਂ’ਤੇ ਲੜਨ ਦੀ ਤਿਆਰੀ ਕਰ ਰਹੇ ਹਾਂ।ਹਰਜੀਤ ਗਰੇਵਾਲ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਕਰਨ ਨਾਲ ਯੂ.ਪੀ ਅਤੇ ਉੱਤਰਾਖੰਡ ‘ਚ ਭਾਜਪਾ ਨੂੰ ਫਾਇਦਾ ਹੋਵੇਗਾ। ਕੈਪਟਨ ਦੀ ਛਵੀ ਕਾਰਨ ਸਿੱਖ ਵੋਟਰ ਭਾਜਪਾ ਨਾਲ ਜੁੜਨਗੇ।