ਸਿੱਖ ਸਮਾਜ ‘ਤੇ ਅਪਮਾਨਜਨਕ ਟਿੱਪਣੀਆਂ ਲਈ ਕੰਗਣਾ ਰਣੌਤ ਤਲਬ

ਨਵੀਂ ਦਿੱਲੀ, 25 ਨਵੰਬਰ – ਆਪਣੇ ਬਿਆਨਾਂ ਕਾਰਨ ਚਰਚਾ ‘ਚ ਰਹਿਣ ਵਾਲੀ ਫਿਲਮੀ ਹੈਰੋਇਨ ਕੰਗਣਾ ਰਣੌਤ ਹੁਣ ਸਿੱਖਾਂ ‘ਤੇ ਕਥਿਤ ਟਿੱਪਣੀਆਂ ਲਈ ਮੁੜ ਤੋਂ ਵਿਵਾਦਾਂ ਵਿਚ ਹੈ। ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਕੰਗਣਾ ਰਣੌਤ ਨੂੰ ਸਿੱਖਾਂ ‘ਤੇ ਕਥਿਤ ਟਿੱਪਣੀਆਂ ਲਈ ਤਲਬ ਕੀਤਾ ਹੈ। ਸਿੱਖ ਸਮਾਜ ਪ੍ਰਤੀ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਰਾਘਵ ਚੱਢਾ ਦੀ ਅਗਵਾਈ ਵਾਲੀ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਕੰਗਣਾ ਰਣੌਤ ਨੂੰ 6 ਦਸੰਬਰ ਨੂੰ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੰਗਣਾ ਰਣੌਤ ਖਿਲਾਫ ਮਾਮਲਾ ਦਰਜ ਕਰਵਾ ਚੁੱਕੀ ਹੈ।

Leave a Reply

Your email address will not be published. Required fields are marked *