ਕੋਲਕਾਤਾ, 28 ਨਵੰਬਰ – ਪੱਛਮੀ ਬੰਗਾਲ ਦੇ ਨਾਦੀਆ ‘ਚ ਜ਼ਿਲ੍ਹੇ ‘ਚ ਬੀਤੀ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਜਦਕਿ 5 ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉੱਤਰ-24 ਪਰਗਨਾ ਦੇ ਬਗਦਾ ਤੋਂ 20 ਤੋਂ ਵੱਧ ਲੋਕ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਲਾਸ਼ ਲੈ ਕੇ ਨਿੱਜੀ ਵਾਹਨ ‘ਚ ਜਾ ਰਹੇ ਸਨ ਕਿ ਹੰਸਖਲੀ ਥਾਣਾ ਖੇਤਰ ਦੇ ਪਿੰਡ ਫੁੱਲਬਾੜੀ ਵਿਖੇ ਵਾਹਨ ਖੜੇ ਟਰੱਕ ਨਾਲ ਜਾ ਟਕਰਾਇਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਅਤੇ ਵਾਹਨ ਦੀ ਰਫਤਾਰ ਤੇਜ ਹੋਣ ਕਾਰਨ ਵਾਪਰਿਆ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਹਾਦਸੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।