ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ

ਚੰਡੀਗੜ੍ਹ, 28 ਨਵੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐੱਸ.ਟੀ.ਐੱਫ ਰਿਪੋਰਟ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਕੋਲ ਅਪੀਲ ਕਿਉਂ ਕਰਨੀ, ਜੇ ਹਾਈਕੋਰਟ ਨੇ ਹੀ ਤੁਹਾਨੂੰ ਰਿਪੋਰਟ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਨਵਜੋਤ ਸਿੱਧੂ ਮੁਤਾਬਿਕ ਜੇਕਰ ਰਿਪੋਰਟ ‘ਚ ਕੁੱਝ ਨਾ ਹੋਇਆ ਤਾਂ ਕੈਪਟਨ ਜ਼ਿੰਮੇਵਾਰ ਹਨ, ਜੇ ਕੁੱਝ ਹੈ ਤਾਂ ਤੁਰੰਤ ਐਕਸ਼ਨ ਲਿਆ ਜਾਵੇ।

Leave a Reply

Your email address will not be published. Required fields are marked *