ਮੇਰਾ ਰੰਗ ਕਾਲਾ ਹੋ ਸਕਦਾ ਹੈ, ਪਰ ਨੀਅਤ ਨਹੀਂ – ਕੇਜਰੀਵਾਲ

ਅੰਮ੍ਰਿਤਸਰ, 2 ਦਸੰਬਰ – ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ ਹਨ। ਅੰਮ੍ਰਿਤਸਰ ਪਹੁੰਚਦੇ ਹੀ ਉਨ੍ਹਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ ਮੇਰਾ ਰੰਗ ਕਾਲਾ ਹੋ ਸਕਦਾ ਹੈ, ਪਰ ਮੇਰੀ ਨੀਅਤ ਕਾਲੀ ਨਹੀਂ। ਮੈਂ ਕੰਮ ਕਰਨਾ ਜਾਣਦਾ ਹਾਂ। ਮੈਂ ਝੂਠੇ ਵਾਅਦੇ ਨਹੀਂ ਕਰਦਾ ਤੇ ਨਾ ਹੀ ਝੂਠੇ ਐਲਾਨ ਕਰਦਾ ਹਾਂ। ਅੱਜ ਮੈਂ ਸਿੱਖਿਆ ਦੀ ਗਰੰਟੀ ਦੇਵਾਂਗਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਿਹਾ ਸੀ।

Leave a Reply

Your email address will not be published. Required fields are marked *