ਜੰਮੂ, 2 ਦਸੰਬਰ – ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ 2024 ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ 300 ਸੀਟਾਂ ਜਿੱਤ ਸਕੇਗੀ। ਪੁੰਛ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਜੇ ਹਾਲਾਤ ਅਜਿਹੇ ਨਹੀਂ ਹਨ। ਜੰਮੂ ਕਸ਼ਮੀਰ ‘ਚ ਧਾਰਾ 370 ਖਤਮ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਉੱਪਰ ਮੇਰੀ ਚੁੱਪ ਹੀ ਜਾਇਜ਼ ਹੈ ਕਿਉਂਕਿ ਮਾਮਲਾ ਸੁਪਰੀਮ ਕੋਰਟ ‘ਚ ਹੈ ਤੇ ਕੇਂਦਰ ਸਰਕਾਰ ਨੇ ਧਾਰਾ 370 ਹਟਾਈ ਸੀ ਜੋ ਕਿ ਇਸ ਨੂੰ ਬਹਾਲ ਨਹੀਂ ਕਰੇਗੀ। ਇਸ ਲਈ ਮੈਂ ਕਹਾਂ ਕਿ ਮੈਂ ਉਸ ਨੂੰ ਵਾਪਿਸ ਲਿਆਵਾਂਗਾ ਤਾਂ ਇਹ ਝੂਠ ਹੈ।