ਨੈਸ਼ਨਲ ਹਾਈਵੇ ‘ਤੇ ਚੌਂਕ ‘ਚ ਸੁੱਟਿਆ ਜਾ ਰਿਹਾ ਹੈ ਸਿਵਲ ਹਸਪਤਾਲ ਦਾ ਮੈਡੀਕਲ ਵੇਸਟ

ਖੰਨਾ, 11 ਮਈ – ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਸਿਵਲ ਹਸਪਤਾਲ ਖੰਨਾ ਦਾ ਮੈਡੀਕਲ ਵੇਸਟ ਨੈਸ਼ਨਲ ਹਾਈਵੇ ‘ਤੇ ਚੌਂਕ ‘ਚ ਸੁੱਟਿਆ ਜਾ ਰਿਹਾ ਹੈ। ਸਿਵਲ ਹਸਪਤਾਲ ਦੀ ਰੇਹੜੀ ਸਵੇਰੇ ਲਲਹੇੜੀ ਚੌਂਕ ‘ਚ ਖੜੀ ਸੀ ਤੇ ਰੇਹੜੀ ਵਿਚ ਭਰਿਆ ਮੈਡੀਕਲ ਵੇਸਟ ਉੱਥੇ ਸੁੱਟਿਆ ਜਾ ਰਿਹਾ ਸੀ। ਇਸ ਦਾ ਪਤਾ ਲੱਗਦਿਆ ਹੀ ਨਗਰ ਕੌਂਸਲ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਰੇਹੜੀ ਵਾਲੇ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਲੋੜੀਂਦੀ ਕਾਰਵਾਈ ਅਮਲ ‘ਚ ਲੈਆਂਦੀ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ ਤੇ ਹਸਪਤਾਲ ਨੂੰ ਨੋਟਿਸ ਭੇਜ ਕੇ ਸਪੱਸ਼ਟੀਕਰਨ ਮੰਗਿਆ ਜਾਵੇਗਾ।

Leave a Reply

Your email address will not be published. Required fields are marked *