ਨਵੀਂ ਦਿੱਲੀ, 15 ਦਸੰਬਰ – ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨੇ ਜਾਣ ਤੋਂ ਬਾਅਦ ਕੀਤੇ ਐਲਾਨ ਮੁਤਾਬਿਕ ਹੋਰ ਬਾਰਡਰਾਂ ਦੇ ਨਾਲ ਨਾਲ ਗਾਜ਼ੀਪੁਰ ਬਾਰਡਰ ਤੋਂ ਵੀ ਕਿਸਾਨ ਘਰਾਂ ਨੂੰ ਵਾਪਿਸ ਮੁੜ ਰਹੇ ਹਨ। ਰਸਤੇ ਵਿਚ ਥਾਂ ਥਾਂ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਹੋ ਰਿਹਾ ਹੈ।