ਨਵੀਂ ਦਿੱਲੀ, 25 ਦਸੰਬਰ – ਦੇਸ਼ ਭਰ ‘ਚ ਓਮੀਕਰੋਨ ਦੇ ਮਾਮਲਿਆਂ ‘ਚ ਵਾਧਾ ਜਾਰੀ ਹੈ ਤੇ ਕੁੱਲ ਮਾਮਲੇ ਵੱਧ ਕੇ 415 ਹੋ ਚੁੱਕੇ ਹਨ। ਇਸ ਦਿਨ ‘ਚ ਓਮੀਕਰੋਨ ਦੇ ਮਾਮਲਿਆਂ ‘ਚ 16% ਇਜ਼ਾਫਾ ਹੋਇਆ ਹੈ। ਸਭ ਤੋਂ ਵੱਧ 108 ਮਾਮਲੇ ਮਹਾਂਰਾਸ਼ਟਰ ‘ਚ ਦਰਜ ਕੀਤੇ ਗਏ ਹਨ ਜਿਨ੍ਹਾਂ ‘ਚੋਂ 42 ਮਰੀਜ਼ ਠੀਕ ਹੋ ਚੁੱਕੇ ਹਨ। ਇਸੇ ਤਰਾਂ ਦਿੱਲੀ ‘ਚ ਓਮੀਕਰੋਨ ਦੇ 79 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚੋਂ 23 ਮਰੀਜ਼ ਠੀਕ ਹੋ ਚੁੱਕੇ ਹਨ।