ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਨੂੰ ਲੈ ਕੇ ਡੀ.ਜੀ.ਪੀ ਪੰਜਾਬ ਵੱਲੋਂ ਪੱਤਰਕਾਰ ਵਾਰਤਾ

ਚੰਡੀਗੜ੍ਹ, 25 ਦਸੰਬਰ – ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਨੂੰ ਲੈ ਕੇ ਪੱਤਰਕਾਰ ਵਾਰਤਾ ਦੌਰਾਨ ਡੀ.ਜੀ.ਪੀ ਪੰਜਾਬ ਚਟੋਪਾਧਆਏ ਨੇ ਕਿਹਾ ਕਿ ਪੁਲਿਸ ਨੇ 24 ਘੰਟੇ ਅੰਦਰ ਮਾਮਲਾ ਟ੍ਰੇਸ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਮਿਲੇ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਧਮਾਕੇ ਵਿਚ ਮਾਰੇ ਗਏ ਸ਼ੱਕੀ ਦੀ ਪਹਿਚਾਣ ਗਗਨਦੀਪ ਸਿੰਘ ਵਜ਼ੋ ਹੋਈ ਹੈ ਜੋ ਕਿ ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਸੀ ਤੇ 2 ਸਾਲ ਜੇਲ ਵਿਚ ਵੀ ਰਹਿ ਚੁੱਕਾ ਹੈ। ਜੇਲ੍ਹ ਵਿਚ ਰਹਿੰਦੇ ਹੋਏ ਗਗਨਦੀਪ ਦੇ ਨਸ਼ਾ ਤਸਕਰਾਂ ਨਾਲ ਸਬੰਧ ਬਣ ਗਏ ਸਨ ਤੇ ਉਸ ਦੇ ਵਿਦੇਸ਼ ਵਿਚ ਰਹਿੰਦੇ ਦਹਿਸ਼ਤਗਰਦਾਂ ਨਾਲ ਵੀ ਸਬੰਧ ਸਨ। ਗਗਨਦੀਪ ਵੱਲੋਂ ਕੋਰਟ ਕੰਪਲੈਕਸ ਵਿਚ ਬੰਬ ਲਗਾਉਂਦੇ ਹੋਏ ਇਹ ਧਮਾਕਾ ਹੋਇਆ ਸੀ।

Leave a Reply

Your email address will not be published. Required fields are marked *