ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਬਰਨਾਲਾ ਜ਼ਿਲ੍ਹੇ ਦੇ 26 ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿਰੁਧ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਬਰਨਾਲਾ ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਾਲ 2023-24 ਦੇ ਬਿਲਡਿੰਗ ਸੇਫ਼ਟੀ, ਫਾਇਰ ਸੇਫ਼ਟੀ ਤੇ ਪਾਣੀ ਦੀ ਰੀਪੋਰਟ ਪੇਸ਼ ਨਾ ਕਰਨ ਦੇ ਚਲਦਿਆਂ ਕਾਰਵਾਈ ਕੀਤੀ ਗਈ ਹੈ। ਵਿਭਾਗ ਵਲੋਂ ਇਹ ਸਰਟੀਫਿਕੇਟ 24 ਫ਼ਰਵਰੀ ਤਕ ਜਮ੍ਹਾਂ ਕਰਵਾਉਣ ਦੀ ਹਦਾਇਤ ਦਿਤੀ ਸੀ, ਪਰ ਸਕੂਲਾਂ ਵਲੋਂ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ। ਇਸ ਲਈ ਆਰਟੀਈ ਐਕਟ 2009 ਦੇ ਸੈਕਸ਼ਨ 18 (3) ਅਨੁਸਾਰ ਇਨ੍ਹਾਂ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਗਿਆ ਹੈ।ਇਨ੍ਹਾਂ ਸਕੂਲਾਂ ਵਿਚ ਦਇਆਨੰਦ ਕੇਂਦਰੀ ਵਿੱਦਿਆ ਮੰਦਿਰ ਸਕੂਲ ਬਰਨਾਲਾ, ਜੀਟੀਬੀ ਸੀਨੀਅਰ ਸੈਕੰਡਰੀ ਸਕੂਲ ਜੀ ਹੰਡਿਆੲਆ, ਗੁਰੂ ਨਾਨਕ ਮਿਡਲ ਸਕੂਲ ਕਾਲੇਕੇ, ਗੁਰੂ ਰਾਮਸਰ ਪਬਲਿਕ ਸਕੂਲ ਧਨੌਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪੰਧੇਰ, ਕਿੰਗ ਕੇਰੀਅਰ ਪਬਲਿਕ ਸਕੂਲ ਬਰਨਾਲਾ, ਮਾਸਕੋਟ ਪਬਲਿਕ ਸਕੂਲ ਬਡਬਰ, ਨਵਜੋਤ ਪਬਲਿਕ ਸਕੂਲ ਬਡਬਰ, ਐਸਐਸ ਇੰਟਰਨੈਸ਼ਨਲ ਪਬਲਿਕ ਸਕੂਲ ਖੁੱਡੀ ਕਲਾਂ, ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਬਰਨਾਲਾ, ਐਸਐਚ ਦਸਮੇਸ਼ ਪਬਲਿਕ ਸਕੂਲ ਧਨੌਲਾ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਭੈਣੀ ਮਹਿਰਾਜ, ਸੰਤ ਬਾਬਾ ਫ਼ਰੀਦ ਪਬਲਿਕ ਸਕੂਲ, ਟੈਗੋਰ ਸੀਨੀਅਰ ਸੈਕੰਡਰੀ ਸਕੂਲ ਧਨੌਲਾ, ਉੱਤਰ ਜੈਨ ਸੇਵਾ ਸਦਨ ਵਿੱਦਿਆ ਮੰਦਰ ਸਕੂਲ, ਅਕਾਲ ਅਕੈਡਮੀ ਮਹਿਲ ਕਲਾਂ, ਬੀਐਮਐਸਐਮ ਪੁਬਲਿਕ ਸਕੂਲ ਕਾਲਾ ਮਾਲਾ ਛਾਪਾ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ, ਦਸਮੇਸ਼ ਮਾਡਲ ਸਕੂਲ ਭੋਤਨਾ, ਗੁਰੂ ਨਾਨਕ ਪੁਲਿਸ ਸਕੂਲ ਕਰਮਗੜ੍ਹ, ਹਰਗੋਬਿੰਦ ਪਬਲਿਕ ਸਕੂਲ ਛੰਨਣਵਾਲ, ਰਾਈਜ਼ਿੰਗ ਸਨ ਪਬਲਿਕ ਸਕੂਲ ਮਨਾਲ, ਸਟੈਨਫੋਰਡ ਇੰਟਰਨੈਸ਼ਨਲ ਸਕੂਲ ਛੰਨਵਾਲ, ਅਕਾਲ ਅਕੈਡਮੀ, ਦਸਮੇਸ਼ ਪਬਲਿਕ ਸਕੂਲ ਢਿੱਲਵਾਂ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਮਲ ਸਿੰਘ ਵਾਲਾ ਸਕੂਲ ਸ਼ਾਮਲ ਹਨ।