ਪੂਰੇ ਦੇਸ਼ ਭਰ ਦੇ ਨਾਲ ਨਾਲ ਪੰਜਾਬ ਭਰ ਵਿੱਚ ਕੋਰੋਨਾ ਦੀ ਵੱਧ ਰਹੀ ਰਫਤਾਰ ਇੱਕ ਗੰਭੀਰ ਚਿੰਤਾਂ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਦੀ ਇਸ ਭਿਆਂਕਰ ਬਿਮਾਰੀਨਾਲ ਲੱਖਾਂ ਦੀ ਤਦਾਦ ਵਿੱਚ ਰੋਜਾਨਾ ਹੀ ਕੇਸ ਆ ਰਹੇ ਹਨ। ਜਦ ਕਿ ਮੌਤਾਂ ਦੀ ਤਦਾਦ ਵੀ ਵੱਧਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਫਗਵਾੜਾ ਦੀ ਤਾਂ ਫਗਵਾੜਾ ਦੇਮਹੱੁਲਾ ਭਗਤਪੁਰਾ ਵਿੱਚ ਵੀ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹਲਕਾ ਫਗਵਾੜਾ ਦੇਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ, ਡੀ.ਐੱਸ.ਪੀ ਫਗਵਾੜਾਪਰਮਜੀਤ ਸਿੰਘ ਅਤੇ ਐੱਸ.ਐੱਮ.ਓ ਸਿਵਲ ਹਸਪਤਾਲ ਡਾ ਕਮਲ ਕਿਸ਼ੋਰ ਵੀ ਮਜੋੁਦ ਸਨ। ਮੀਟਿੰਗ ਦੋਰਾਨ ਜਿੱਥੇ ਫਗਵਾੜਾ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉਥੇ ਹੀ ਉਨਾਂ ਵੱਲੋਂ ਮਹੱੁਲਾ ਭਗਤਪੁਰਾ ਦੀਆਂ ਸੀਲ ਕੀਤੀਆ ਗਲੀਆ ਦਾ ਦੋਰਾ ਵੀ ਕੀਤਾ ਗਿਆ। ਇਸ ਮੋਕੇ ਹਲਕਾਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮਹੱੁਲਾ ਭਗਤਪੁਰਾ ਦੇ ਵਾਸੀਆਂ ਨੂੰ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਰਕਾਰ ਦੀਆਂਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾ ਵਜਾ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਉਧਰ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਰੂਰਤ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਅਤੇ ਇਸਬਿਮਾਰੀ ਤੋਂ ਬਚਣ ਲਈ ਮੂੰਹ ਤੇ ਮਾਸਕ ਪਾ ਕੇ ਰੱਖਣ ਅਤੇ ਸੈਨੇਟਾਈਜ ਦੀ ਵਰਤੋਂ ਕਰਨ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਆਪਸੀ ਦੂਰੀ ਬਣਾਈ ਰੱਖਣ ਲਈਵੀ ਜਾਗਰੁਕ ਕੀਤਾ।
Tag: phagwara
ਵਿਧਾਇਕ ਧਾਲੀਵਾਲ ਵਲੋਂ ਸਿਵਲ ਹਸਪਤਾਲ ਦਾ ਦੌਰਾ |
ਫਗਵਾੜਾ, 9 ਮਈ ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਫਗਵਾੜਾ ਸਿਵਲ ਹਸਪਤਾਲ ਦਾ ਦੌਰਾ ਕਰਕੇ ਕੋਵਿਡ ਪੀੜ੍ਹਤਾਂ ਦੇ ਇਲਾਜ ਲਈ ਕੀਤੇ ਪ੍ਰਬੰਧਾਂ ਦਾਜਾਇਜ਼ਾ ਲਿਆ ਗਿਆ। ਉਨ੍ਹਾਂ ਸਿਵਲ ਹਸਪਤਾਲ ਵਿਖੇ ਬਣਾਏ ਕੋਵਿਡ ਵਾਰਡ ਤੇ ਆਈਸੋਲੇਸ਼ਨ ਵਾਰਡਾਂ ਵਿਖੇ ਮਰੀਜ਼ਾਂ ਦੇ ਇਲਾਜ, ਆਕਸੀਜਨ ਦੇ ਪ੍ਰਬੰਧਾਂ, ਲੋੜ ਹੋਣ ’ਤੇ ਮਰੀਜ਼ਾਂ ਨੂੰਲੈਵਲ-3 ਦੇ ਇਲਾਜ ਦਾ ਪ੍ਰਬੰਧ ਕਰਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਟਾਕਰੇ ਲਈ ਅਨੇਕਾਂ ਕਦਮ ਚੁੱਕੇ ਗਏ ਹਨ ਅਤੇ ਆਕਸੀਜਨ ਦੀ ਕਮੀ ਨਾਲ ਨਜਿੱਠਣ ਲਈ ‘ਆਕਸੀਜਨਕੰਟਰੋਲ ਰੂਮ’ ਬਣਾਉੁਣ ਤੋਂ ਇਲਾਵਾ ਜਿਲ੍ਹੇ ਵਿਚ ਆਕਸੀਜਨ ਆਡਿਟ ਕਰਵਾਇਆ ਗਿਆ ਹੈ। ਉਨ੍ਹਾਂ ਐਸ.ਐਮ.ਓ. ਡਾ. ਕਿਸ਼ੋਰ ਕੁਮਾਰ ਕੋਲੋਂ ਮਰੀਜ਼ਾਂ ਦੇ ਖਾਣ-ਪੀਣ ਦੇ ਪ੍ਰਬੰਧਾਂ,…
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਜਿੱਤੀ ਕੋਰੋਨਾ ਜੰਗ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਜੋ ਕਿ ਬੀਤੇ ਦਿਨੀ ਕੋਰੋਨਾ ਪਾਜੀਟਿਵ ਪਾਏ ਗਏ ਸਨ ਹੁਣ…
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਲੜਕੀ ਦੀ ਮੌਤ ਤੇ ਲੜਕਾ ਜਖਮੀਂ
ਫਗਵਾੜਾ, 8 ਮਈ (ਰਮਨਦੀਪ) – ਫਗਵਾੜਾ ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਜਮਾਲਪੁਰ ਨੇੜੇ ਬੀਤੀ ਸ਼ਾਮ ਅਣਪਛਾਤੇ…
ਫਗਵਾੜਾ ਚ ਭਿਆਨਕ ਹਾਦਸਾ 2 ਗੰਭੀਰ ਜਖਮੀ
ਫਗਵਾੜਾ, 8 ਮਈ ( ਰਮਨਦੀਪ ) :- ਬੀਤੀ ਸ਼ਾਮ ਫਗਵਾੜਾ-ਚੰਡੀਗੜ੍ਹ ਫਗਵਾੜਾ ਬਾਈਪਾਸ ਤੇ ਇਨੋਵਾ ਗੱਡੀ ਅਤੇ…
ਕਪਿਲ ਸ਼ਰਮਾ ਸ਼ੋਅ ਫੇਮ ਸੁਗੰਧਾ ਮਿਸ਼ਰਾ ਉੱਪਰ ਫਗਵਾੜਾ ਪੁਲਿਸ ਨੇ ਕੀਤਾ ਮਾਮਲਾ ਦਰਜ
ਫਗਵਾੜਾ, 6 ਮਈ – ਕਾਮੇਡੀ ਕਲਾਕਾਰ ਸੁਗੰਧਾ ਮਿਸ਼ਰਾ ਉੱਪਰ ਫਗਵਾੜਾ ਪੁਲਿਸ ਨੇ ਕੋਰੋਨਾ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੱਸਦਈਏ ਕਿ 26 ਅਪ੍ਰੈਲ ਨੂੰ ਸੁਗੰਧਾ ਮਿਸ਼ਰਾ ਦੇ ਵਿਆਹ ਦਾ ਸਮਾਗਮ ਹੋਟਲ ਕਲੱਬ ਕਬਾਨਾ ਵਿਖੇ ਕੀਤਾ ਗਿਆ ਸੀ ਜਿਸ ਦੀ ਵੀਡੀਓ ਵਾਇਰਲ ਹੋਈ ਸੀ।ਸਮਾਗਮਦੌਰਾਨ ਕੋਰੋਨਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੋਰੋਨਾ ਹਿਦਾਇਤਾਂ ਦੀ ਉਲੰਘਣਾ ਕਰਦੇ ਹੋਏ ਜ਼ਿਆਦਾ ਇਕੱਠ ਕੀਤਾ ਗਿਆ ਸੀ।ਡੀ.ਐੱਸ.ਪੀਫਗਵਾੜਾ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਗੰਧਾ ਮਿਸ਼ਰਾ, ਲੜਕੇ ਵਾਲਿਆ ਅਤੇ ਹੋਟਲ ਦੇ ਪ੍ਰਬੰਧਕਾਂ ਉੱਪਰ ਮਾਮਲਾ ਦਰਜ ਕੀਤਾ ਹੈ। ਫਿਲਹਾਲਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। Notice: JavaScript is required for this content.
ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਹੰਗਾਮਾ
ਫਗਵਾੜਾ,5 ਮਈ (ਰਮਨਦੀਪ) ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੁੰਦਾ ਨਜਰ ਆਇਆ ਜਦੋਂ ਇਕ ਮਰੀਜ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤੇ ਹਸਪਤਾਲਦੀ ਡਿਊਟੀ ਤੇ ਤਾਇਨਾਤ ਸਟਾਫ ਨਰਸ ਵਲੋਂ ਮਰੀਜ ਦੇ ਪਰਿਵਾਰਿਕ ਮੈਂਬਰਾਂ ਨਾਲ ਗਲਤ ਸ਼ਬਦਾਬਲੀ ਵਰਤੀ ਗਈ ਜਿਸ ਦੇ ਚਲਦਿਆਂ ਇਲਾਜ ਦੌਰਾਨ ਮਰੀਜਦੀ ਮੌਤ ਵੀ ਹੋ ਗਈ ਮ੍ਰਿਤੀਕ ਦੀ ਪਹਿਚਾਣ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਿੰਡ ਮੁੰਨਾ ਵਜੋਂ ਹੋਈ ਹੰਗਾਮਾ ਹੁੰਦੇ ਹੋਏ ਦੇਖ ਐਸ ਐਮ ਓ ਡਾਕਟਰਕਮਲ ਕਿਸ਼ੋਰ ਮੌਕੇ ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਪਰਿਵਾਰਿਕ ਮੈਂਬਰਾਂ ਵਲੋਂ ਸਟਾਫ ਨਰਸ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਦਿਤੀ ਗਈ ਸ਼ਕਾਇਤਕਰਤਾ ਵਲੋਂ ਮੰਗ ਕੀਤੀ ਗਈ ਕਿ ਆਪਣੀ ਡਿਊਟੀ ਚ ਲਾਪਰਵਾਹੀ ਵਰਤਣ ਵਾਲੀ ਸਟਾਫ ਨਰਸ ਨੂੰ ਬਰਖਾਸਤ ਕੀਤਾ ਜਾਵੇ ਇਸ ਸਾਰੇ ਮਾਮਲੇ ਸਬੰਦੀ ਜਦੋ ਐਸਐਮ ਓ ਡਾਕਟਰ ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਜੋ ਡਿਊਟੀ ਦੌਰਾਨ ਲਾਪਰਵਾਹੀ ਦੀ ਸ਼ਿਕਾਇਤ ਉਹਨਾਂ ਨੂੰ ਮਿਲੀ ਹੈ ਉਸ ਸਬੰਦੀਸੀਨੀਅਰ ਅਧਿਕਾਰੀਆ ਦੇ ਧਿਆਨ ਚ ਲਿਆ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। Notice: JavaScript is required for this content.
ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਇੱਕ ਦੀ ਮੌਤ
ਪਾਂਸ਼ਟਾ, 4 ਮਈ (ਰਜਿੰਦਰ) – ਤਹਿਸੀਲ ਫਗਵਾੜਾ ਦੇ ਪਿੰਡ ਸਾਹਨੀ ਨੇੜੇ ਕਾਰ ਤੇ ਮੋਟਰਸਾਈਕਲ ਦੀ ਆਹਮੋ…
ਜ਼ਮੀਨੀ ਵਿਵਾਦ ਦੇ ਚੱਲਦਿਆ ਅੱਧੀ ਦਰਜਨ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਹਮਲਾ ਕਰਕੇ ਕੀਤਾ ਜਖਮੀਂ
ਫਗਵਾੜਾ, 30 ਅਪ੍ਰੈਲ (ਰਮਨਦੀਪ) ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਡੁਮੇਲੀ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆ ਅੱਧੀ…
ਫਗਵਾੜਾ ਨਗਰ ਨਿਗਮ ਦੀਆ ਚੋਣਾਂ ਹੋਈਆਂ ਮੁਲਤਵੀ ਉਮੀਦਵਾਂਰਾ ਦੇ ਮੂੰਹ ਲਟਕੇ
ਫਗਵਾੜਾ: ਪੰਜਾਬ ਸਰਕਾਰ ਵੱਲੋਂ ਫਗਵਾੜਾ ਨਗਰ ਨਿਗਮ ਦੀਆਚੋਣਾ 30 ਮਈ ਤੱਕ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ…