ਚੰਡੀਗੜ੍ਹ – ਮੀਡੀਆ ਵੱਲੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ‘ਦਲਿਤ’ ਸ਼ਬਦ ਦੀ ਵਰਤੋਂ ਦਾ ਨੋਟਿਸ ਲੈਂਦਿਆਂ, ਰਾਜ ਦੇ ਅਨੁਸੂਚਿਤ ਜਾਤੀਕਮਿਸ਼ਨ ਨੇ ਮੰਗਲਵਾਰ ਨੂੰ ਐਸਸੀ ਭਾਈਚਾਰੇ ਦੇ ਮੈਂਬਰਾਂ ਲਈ ਇਸ ਸ਼ਬਦ ਦੀ ਵਰਤੋਂ ਨਾ ਕਰਨ ਦੇ ਆਦੇਸ਼ ਦਿੱਤੇ ਹਨ।ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਕਿਹਾ ਕਿ ‘ਦਲਿਤ’ ਨਾਮਕਰਨ ਦਾ ਸੰਵਿਧਾਨ ਜਾਂ ਕਿਸੇ ਵਿਧਾਨ ਵਿੱਚ ਜ਼ਿਕਰ ਨਹੀਂ ਹੈ।ਇਸ ਤੋਂ ਇਲਾਵਾ, ਭਾਰਤ ਦੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਪਹਿਲਾਂ ਹੀ ਇਸ ਬਾਰੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ। ਉਸਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ 2018 ਦੇ ਉਸ ਆਦੇਸ਼ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਅਤੇਉਨ੍ਹਾਂ ਦੇ ਅਧਿਕਾਰੀਆਂ ਨੂੰ ਐਸਸੀ ਅਤੇ ਐਸਟੀ ਭਾਈਚਾਰੇ ਦੇ ਮੈਂਬਰਾਂ ਲਈ ‘ਦਲਿਤ’ ਸ਼ਬਦ ਦੀ ਵਰਤੋਂ ਨਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਸਨੇ ਕਿਹਾ ਕਿਹਾਈ ਕੋਰਟ ਨੇ ਇਸ ਸ਼ਬਦ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਕਿਉਂਕਿ ਇਹ ਸੰਵਿਧਾਨ ਜਾਂ ਕਿਸੇ ਵਿਧਾਨ ਵਿੱਚ ਕਿਤੇ ਵੀ ਨਹੀਂ ਹੈ। ਚੇਅਰਪਰਸਨਨੇ ਅੱਗੇ ਕਿਹਾ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤਪ੍ਰਦੇਸ਼ਾਂ ਨੂੰ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਵਿਅਕਤੀਆਂ ਲਈ “ਦਲਿਤ” ਦੀ ਬਜਾਏ “ਅਨੁਸੂਚਿਤ ਜਾਤੀ” ਸ਼ਬਦ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।
Tag: punjab
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ
ਚੰਡੀਗੜ੍ਹ, 18 ਸਤੰਬਰ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ…
ਰੁੜਕਾ ਕਲਾਂ ਵਿਖੇ ਕਰਵਾਇਆ ਗਿਆ 25 ਵਾਂ ਵਿਸ਼ਾਲ ਭਗਵਤੀ ਜਾਗਰਣ
ਗੁਰਾਇਆ (ਮੁਨੀਸ਼ ਬਾਵਾ): – ਪਿੰਡ ਰੁੜਕਾ ਕਲਾਂ ਵਿੱਚ ਕਾਫੀ ਧਾਰਮਿਕ -ਸਮਾਜਿਕ ਕੰਮ ਕਰਵਾਏ ਜਾਂਦੇ ਹਨ,ਜਿਸ ਵਿੱਚ…
ਸੁਖਬੀਰ ਬਾਦਲ ਨੇ ਕੀਤਾ ਅਕਾਲੀ ਦਲ ਬਾਦਲ ਦੇ 64 ਉਮੀਦਵਾਰਾਂ ਦਾ ਐਲਾਨ,ਪੜ੍ਹੋ ਕੌਣ ਕਿੱਥੋਂ ਲੜੇਗਾ ਚੋਣ |
ਚੰਡੀਗੜ੍ਹ 13 ਸਤੰਬਰ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ…
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਹਬੀਬ ਉਰ ਰਹਿਮਾਨ ਸਾ-ਨੀ ਲੁਧਿਆਣਵੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ।
ਲੁਧਿਆਣਾ, 10 ਸਤੰਬਰ ( ਨਾਮਪ੍ਰੀਤ ਸਿੰਘ ਗੋਗੀ ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ…
‘ਆਪ’ National Executive Committee ‘ਚ ਪੰਜਾਬ ਦੇ 5 ਮੈਂਬਰ ਸ਼ਾਮਿਲ
ਨਵੀਂ ਦਿੱਲੀ, 11 ਸਤੰਬਰ ਆਮ ਆਦਮੀ ਪਾਰਟੀ National Executive Committee ਵਿਚ ਪੰਜਾਬ ਦੇ 5 ਮੈਂਬਰ ਸ਼ਾਮਿਲ…
ਬਸਪਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੁਲਾਈ ਮੀਟਿੰਗ ਵਿਚ ਸ਼ਾਮਿਲ ਹੋਵੇਗੀ
ਚੰਡੀਗੜ੍ਹ/ਜਲੰਧਰ :- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਜਾਣਕਾਰੀ…
ਭਤੀਜਾ ਹੀ ਨਿਕਲਿਆ ਚਾਚੇ ਦਾ ਕਾਤਲ।
ਰਾਏਕੋਟ, 02 ਸਤੰਬਰ( ਨਾਮਪ੍ਰੀਤ ਸਿੰਘ ਗੋਗੀ )- ਰਾਏਕੋਟ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ‘ਚ ਸਥਿਤ ਇੱਕ…
ਇਲਾਕੇ ਵਿੱਚ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਦੇ ਵਿਰੋਧ ‘ਚ ਹਿੰਦੂ ਸੰਗਠਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਗੜਸ਼ੰਕਰ (ਰਾਕੇਸ਼ ਕੁਮਾਰ) ਗੜਸ਼ੰਕਰ ਇਲਾਕੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ ਘੁਸਪੈਠ ਅਤੇ…
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ।
ਲੁਧਿਆਣਾ, 1 ਸਿਤੰਬਰ (ਨਾਮਪ੍ਰੀਤ ਸਿੰਘ ਗੋਗੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ…