5 ਮਹੀਨੇ ਕਿਸਾਨ ਅੰਦੋਲਨ ਦਾ ਸੰਪੂਰਨ ਰੂਪ ‘ਚ ਹਿੱਸਾ ਰਹੇ ਕਿਸਾਨ ਦੀ ਮੌਤ

ਫਤਿਹਗੜ੍ਹ ਸਾਹਿਬ, 31 ਮਈ – ਖੇਤੀ ਕਾਨੂੰਨਾਂ ਖਿਲਾਫ 26 ਨਵੰਬਰ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨ…

ਵਿਵਾਦਿਤ ਕਲਾਕਾਰ ਕੰਗਨਾ ਰਣੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ, 31 ਮਈ – ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੀ ਫਿਲਮੀ ਕਲਾਕਾਰ ਕੰਗਨਾ…

ਰਾਏਕੋਟ ਦੇ ਪਿੰਡ ਰੂਪਾਪੱਤੀ ਵਿਖੇ ਜੱਥੇਦਾਰ ਤਲਵੰਡੀ ਦਾ ਵਿਸ਼ੇਸ਼ ਸਨਮਾਨ

ਰਾਏਕੋਟ, (ਰਾਜਪਾਲ ਮਹੰਤ):-  ਰਾਏਕੋਟ ਦੇ ਪਿੰਡ ਰੂਪਾਪੱਤੀ ਵਿਖੇ ਸਾਬਕਾ ਸਰਪੰਚ ਦਵਿੰਦਰ ਸਿੰਘ ਦੀ ਦੇਖਰੇਖ ਕਰਵਾਏ ਇੱਕ ਸਮਾਗਮ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘਬਾਦਲ ਵੱਲੋਂ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦਾ ਜੱਥੇਦਾਰ ਜਗਜੀਤ ਸਿੰਘ ਤਲਵੰਡੀ (ਸ੍ਰੋਮਣੀ ਕਮੇਟੀ ਮੈਂਬਰ) ਨੂੰ ਮੈਂਬਰ ਬਣਾਉਣ ‘ਤੇ ਜੱਥੇਦਾਰਤਲਵੰਡੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜੱਥੇਦਾਰ ਤਲਵੰਡੀ ਨੂੰ ਪੀਏਸੀ ਦਾ ਮੈਂਬਰ ਬਣਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਹਾਈ ਕਮਾਂਡ ਦਾਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜੱਥੇਦਾਰ ਤਲਵੰਡੀਨੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਰਾਏਕੋਟ ਵਿਖੇ ਸੀਟੂ ਦਾ 51ਵਾਂ ਸਥਾਪਨਾ ਦਿਵਸ

ਰਾਏਕੋਟ, (ਰਾਜਪਾਲ ਮਹੰਤ):-  ਰਾਏਕੋਟ ਸ਼ਹਿਰ ਅਤੇ ਪਿੰਡਾਂ ਵਿੱਚ ਸੀਟੂ ਦਾ 51ਵਾਂ ਸਥਾਪਨਾ ਦਿਵਸ ਸੀਟੂ ਆਗੂਆਂ ਅਤੇ ਵਰਕਰਾਂ ਨੇ ਆਪੋ-ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ‘ਤੇ ਝੰਡੇਲਹਿਰਾ ਕੇ ਮਨਾਇਆ। ਇਸ ਉਪਰੰਤ ਰਾਏਕੋਟ ਵਿਖੇ ਸਥਿਤ ਗੁਰੀਲਾ ਭਵਨ ਵਿੱਚ ਸੀਟੂ ਦੀ ਤਹਿਸੀਲ ਪੱਧਰੀ ਕਮੇਟੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆਗਿਆ। ਜਿਸ ਵਿੱਚ ਸੀਟੂ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੀਟੂ ਦੀ ਕੇਂਦਰੀ ਕਮੇਟੀ ਦੇਆਗੂ ਕਾਮਰੇਡ ਜਤਿੰਦਰਪਾਲ ਸਿੰਘ, ਸੀਟੂ ਸੂਬਾਈ ਆਗੂ ਦਲਜੀਤ ਕੁਮਾਰ ਗੋਰਾ ਅਤੇ  ਸੀਟੂ ਮਨਰੇਗਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰਮੀ ਨੇ ਕਿਹਾ ਨੇ ਸੀਟੂਦੇ 51 ਸਾਲਾਂ ਦੇ ਕਾਰਜਕਾਲ ਅਤੇ ਸੀਟੂ ਦੀ ਸਥਾਪਨਾ ਦੇ ਮੁੱਖ ਉਦੇਸ਼ ਤੋਂ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਮਾਜਵਾਦ ਦੀ ਸਥਾਪਨਾ ਕਰਨ ਅਤੇਸਰਮਾਏਦਾਰੀ ਨੂੰ ਖਤਮ ਕਰਨ ਦੇ ਉਦੇਸ਼ ਮਈ 1970 ਨੂੰ ਸੀਟੂ ਦੀ ਸਥਾਪਨਾ ਕੀਤੀ ਸੀ। ਇਸ ਲਈ ਸਾਡੀ 1970 ਤੋਂ ਹੀ ਨਿਰਧਾਰਤ ਕੀਤੀ ਕਾਰਜਨੀਤੀ ਏਕਤਾਅਤੇ ਸੰਘਰਸ਼ ਦੀ ਲਾਈਨ ਉਤੇ ਕਾਰਜ ਕਰਨਾ ਹੈ। ਜਿਸ ਦੇ ਚਲਦੇ ਮਜ਼ਦੂਰ ਸ਼੍ਰੇਣੀ ਨੇ ਕਾਫ਼ੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸਾਮਰਾਜੀ ਅੰਗਰੇਜ਼ ਸਰਕਾਰ ਅਤੇਆਜ਼ਾਦੀ ਉਪਰੰਤ ਭਾਰਤੀ ਸਰਮਾਏਦਾਰੀ ਦੀ ਅਗਵਾਈ ਵਿਚ ਸਰਮਾਏਦਾਰ ਜਗੀਰਦਾਰ ਸਰਕਾਰ ਤੋਂ ਵੀ ਅਨੇਕਾਂ ਜਿੱਤਾਂ ਜਿੱਤੀਆਂ ਸਨ, ਬਲਕਿ ਸੀਟੂ ਨੇ ਮਜ਼ਦੂਰਾਂਦੀਆਂ ਮੰਗਾਂ ਦੀ ਪੂਰਤੀ ਲਈ ਅਤੇ ਕੇਂਦਰ ਸਰਕਾਰ ਦੀਆਂ ਪੂੰਜੀਪਤੀਆਂ ਪੱਖੀ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਸੀਟੂ ਸਮਝਦੀ ਹੈਕਿ ਵਰਗੀ ਏਕਤਾ ਤੇ ਵਰਗ ਸੰਘਰਸ਼ ਬਿਨਾਂ ਕੋਈ ਬਦਲਾਅ ਸੰਭਵ ਨਹੀਂ ਹੈ । ਉਨ੍ਹਾਂ ਕਿਹਾ ਕਿ ਮੋਦੀ ਦੀ ਭਾਜਪਾ ਸਰਕਾਰ ਨੇ ਮਜ਼ਦੂਰਾਂ ਦੁਆਰਾ ਲਹੂ ਵੀਟਵੇਂਸੰਘਰਸ਼ਾ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਕੋਡਾਂ ਵਿਚ ਬਦਲ ਦਿੱਤਾ ਹੈ ਅਤੇ ਕਿਸਾਨਾਂ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਖੇਤੀ ਸੈਕਟਰ ਨੂੰ ਕਾਰਪੋਰੇਟ ਘਰਾਣਿਆਂਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਲਈ ਸਾਨੂੰ ਅੱਜ ਦੇ ਮੁੱਦਿਆਂ ਦੇ ਪਿੱਛੇ ਦੀ ਨੀਤੀ ਅਤੇ ਨੀਤੀ ਦੇ ਪਿੱਛੇ ਦੀ ਰਾਜਨੀਤੀ  ਨੂੰ ਸਮਝਣਾ ਸਾਡਾ ਫਰਜ਼ਬਣਦਾ ਹੈ। ਉਨ੍ਹਾਂ ਕਿਹਾ ਕਿ ਸੀਟੂ ਟਰੇਡ ਯੂਨੀਅਨਾਂ ਨੂੰ ਇਕੱਠੇ ਕਰਕੇ ਲਗਾਤਾਰ ਸੰਘਰਸ਼ਸ਼ੀਲ ਹੈ ਅਤੇ ਕਿਸਾਨਾਂ ਦੇ ਸੰਘਰਸ਼ ਦੀ ਡਟ ਕੇ ਮੱਦਦ ਕਰ ਰਹੀ ਹੈ। ਇਸਮੌਕੇ ਸੀਟੂ ਆਗੂਆਂ ਅਤੇ ਵਰਕਰਾਂ ਨੇ ਰਾਏਕੋਟ ਵਿਖੇ ਲੁਧਿਆਣਾ-ਬਠਿੰਡਾ ਮਾਰਗ ‘ਤੇ ਸੀਟੂ ਜ਼ਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

ਰਾਏਕੋਟ ਵਿਖੇ ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਅੱਧੀ ਦਰਜਨ ਨਵੇਂ ਆਹੁਦੇਦਾਰਾਂ ਦੀ ਨਿਯੁਕਤੀ

ਰਾਏਕੋਟ, (ਰਾਜਪਾਲ ਮਹੰਤ):- ਰਾਏਕੋਟ ਦਾਣਾ ਮੰਡੀ ਵਿੱਚ ਸਥਿਤ ਸ੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਦਫ਼ਤਰ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦੇ ਕਰਵਾਏ ਇੱਕ ਸੰਖੇਪ ਤੇ ਸਾਦੇ ਸਮਾਗਮਦੌਰਾਨ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜੱਥੇਬੰਦਕ ਸਕੱਤਰ ਐਸ.ਸੀ. ਵਿੰਗ ਪੰਜਾਬ ਸਤਪਾਲ ਸਿੰਘ ਝੋਰੜਾਂ, ਜਿਲ੍ਹਾ ਪ੍ਰਧਾਨ ਯੂਥ ਵਿੰਗ ਪ੍ਰਭਜੋਤ ਸਿੰਘਅਤੇ ਯਸਪਾਲ ਜੈਨ ਕੌਮੀ ਸੀਨੀਅਰ ਮੀਤ ਪ੍ਰਧਾਨ ਵਪਾਰ ਵਿੰਗ ਆਦਿ ਆਗੂਆਂ ਨੇ ਸ੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਅੱਧੀ ਦਰਜਨ ਨਵੇਂ ਆਹੁਦੇਦਾਰਾਂਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ, ਉਥੇ ਹੀ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਾਰਟੀ ਦੀ ਮਜ਼ਬੂਤੀ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਸੀ ਵਿੰਗ ਦੇ ਕੌਮੀ ਪ੍ਰਧਾਨਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਹਰਨਾਮਪੁਰਾ ਵੱਲੋਂ ਹਲਕਾ ਰਾਏਕੋਟ ਦੇ ਅੱਧੀ ਦਰਜਨ ਮਿਹਨਤੀ ਵਰਕਰਾਂ ਨੂੰ ਐਸ.ਸੀ.ਵਿੰਗਦੀਆਂ ਜਿਲ੍ਹਾ ਪੱਧਰੀ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਨਵ-ਨਿਯੁਕਤ ਆਹੁਦੇਦਾਰਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਨੂੰ ਘਰ-ਘਰ ਪਹੁੰਚਣਗੇ। 

ਫਗਵਾੜਾ ਵਿੱਚ ਵੀਕੈਂਡ ਕਰਫਿਊ ਦੌਰਾਨ ਨੌਜਵਾਨਾਂ ਵੱਲੋਂ ਦੁਕਾਨ ਦੀ ਭੰਨਤੋੜ

ਫਗਵਾੜਾ,30 ਮਈ (ਰਮਨਦੀਪ) –ਫਗਵਾੜਾ ਵਿਖੇ ਤਿੰਨ ਨੌਜ਼ਵਾਨਾਂ ਵੱਲੋਂ ਇੱਕ ਦੁਕਾਨ ਦੀ ਭੰਨ ਤੋੜ ਕਰਕੇ ਫਰਾਰ ਹੋਣ…

ਸਿਹਤ ਮਹਿਕਮੇ ਦਾ ਕਾਰਾਂ ਬਿਨਾ ਡੋਜ਼ ਲਗਵਾਏ ਨੌਜਵਾਨ ਦਾ ਕਰ ਦਿੱਤਾ ਗਿਆ ਸਰਟੀਫਿਕੇਟ ਜਾਰੀ

ਗੁਰਾਇਆ (ਕੌਸ਼ਲ) ਪੂਰੇ ਵਿਸ਼ਵ ਅੰਦਰ ਚੱਲ ਰਹੀ  ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵੈਕਸੀਨੇਸ਼ਨ ਤੇਜ਼ੀ ਨਾਲ ਲਗਾਈ…

ਭਾਜਪਾ ਵਾਲੇ ਮਨਾ ਰਹੇ ਸਨ ਪ੍ਰਧਾਨਮੰਤਰੀ ਮੋਦੀ ਦੇ ਸੱਤ ਸਾਲ ਪੂਰੇ ਹੋਣ ਦੀ ਖੁਸ਼ੀ ਉੱਪਰ ਆ ਗਏ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ

ਗੁਰਾਇਆ ,30 ਮਈ (ਮਨੀਸ਼)- ਭਾਰਤੀ ਜਨਤਾ ਪਾਰਟੀ ਮੰਡਲ ਗੁਰਾਇਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤ…

ਸਤਲੁਜ ਦਰਿਆ ਵਿੱਚ 5 ਨੋਜਵਾਨ ਡੁੱਬੇ, ਭਾਲ ਜਾਰੀ।

ਨਵਾਂਸ਼ਹਿਰ , 29 ਮਈ – ਨਵਾਂਸ਼ਹਿਰ ਦੇ ਨਜਦੀਕ ਸਤਲੁਜ ਦਰਿਆ ਵਿੱਚ ਨਹਾਉਣ ਗਏ 5 ਨੌਜਵਾਨ ਢੂੰਘੇ…

ਰਾਜਸਥਾਨ ਆਰ.ਟੀ.ਓ ਵੱਲੋਂ ਆਏ ਚਲਾਨ ਦੇ ਮੈਸੇਜ ਨੇ ਫਗਵਾੜਾ ਦੇ ਰਹਿਣ ਵਾਲੇ ਵਿਅਕਤੀ ਨੂੰ ਸੋਚਣ ਲਈ ਕੀਤਾ ਮਜਬੂਰ

ਫਗਵਾੜਾ, 29 ਮਈ (ਰਮਨਦੀਪ) – ਰਾਜਸਥਾਨ ਆਰ.ਟੀ.ਓ ਵੱਲੋਂ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਭੇਜੇ…